ਇਹ ਤਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਦਾ ਸਿਆਸੀ ਅਤੇ ਸਮਾਜਕ ਤਾਨਾਬਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ। ਇਹ ਸਾਰਿਆਂ ਨੂੰ ਸਾਫ ਹੈ ਕਿ ਮੌਜੂਦਾ ਹਲਾਤਾਂ ਦੇ ਬਦਲਣ ਦਾ ਸਮਾਂ ਆ ਗਿਆ ਹੈ। ਪਰ ਇਹ ਬਦਲਾਵ ਕਿੱਧਰ ਵੱਲ ਨੂੰ ਹੈ, ਇਹ ਹਾਲੇ ਸਪਸ਼ਟ ਨਹੀਂ। ਮੈਂ ਇਹ ਗੱਲ ਮਨਪ੍ਰੀਤ ਦੇ ਤੀਜੀ ਧਿਰ ਬਨਉਣ ਕਰਕੇ ਨਹੀਂ ਕਹਿ ਰਿਹਾ, ਹਾਲਾਕਿ ਉਸ ਦੀ ਤੀਜੀ ਧਿਰ ਨੇ ਮੇਰੀ ਦਲੀਲ ਨੂੰ ਬਲ ਦਿੱਤਾ ਹੈ। ਪਰ ਪੰਜਾਬ ਰਾਜਨੀਤੀ ਨੂੰ ਨੇੜਿਉਂ ਜਾਣਦੇ ਲੋਕਾਂ ਲਈ ਮਨਪ੍ਰੀਤ ਦਾ ਸਿਆਸੀ ਕਦਮ ਕੋਈ ਹੈਰਾਨੀਂ ਵਾਲਾ ਨਹੀਂ ਹੈ। ਇਹ ਪੰਜਾਬ ਦੇ ਰਾਜਨੀਤਕ ਭਵਿੱਖ ਨੂੰ ਥੋੜਾ ਬਹੁਤ ਅਕਾਰ ਜਰੂਰ ਦਿੰਦਾ ਹੈ। ਮੈਂ ਉਮੀਦ ਕਰਦਾ ਸੀ ਕਿ ਪੰਜਾਬ ਵਿੱਚ ਛੇਤੀ ਹੀ ਇੱਕ ਨਵਾਂ ਤੀਜਾ ਧਿਰ ਸਥਾਪਿਤ ਹੋਵੇਗਾ। ਪਰ ਮਨਪ੍ਰੀਤ ਦੇ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਜਾਪਦਾ ਹੈ ਕਿ ਕਿਸੇ ਵੀ ਤਰਾਂ ਦੀ ਨਵੀਂ ਧਿਰ ਮਨਪ੍ਰੀਤ ਦੇ ਨਾਲ ਖੜਨ ਚ ਹੀ ਆਪਣੀ ਸਿਆਣਪ ਸਮਝੇਗੀ। ਵੈਸੇ ਵੀ ਮੌਜੂਦਾ ਹਾਲਤ ਵਿੱਚ ਮਨਪ੍ਰੀਤ ਨਵੇਂ ਵਿਚਾਰਾਂ ਵਾਸਤੇ ਕਾਫੀ ਖੁੱਲਾ ਹੈ। ਪੰਜਾਬ ਦਾ ਭਲਾ ਚਹੁਣ ਵਾਲਿਆਂ ਵਾਸਤੇ ਅਤੇ ਰਾਜਨੀਤੀ ਵਿੱਚ ਸ਼ਮਹੁਲੀਅਤ ਕਰਨ ਵਾਸਤੇ ਪੜੇਲਿਖੇ ਅਤੇ ਉਸਾਰੂ ਪੰਜਾਬੀ ਨੌਂਜਵਾਨਾਂ ਵਾਸਤੇ ਇਹ ਸੁਨਹਿਰੀ ਮੌਕਾ ਹੈ। ਜੇ ਕਦੇ ਕਿਸੇ ਨੇ ਪੰਜਾਬ ਦੇ ਰਾਜਨੀਤਕ ਢਾਂਚੇ ਦੇ ਵਿੱਚ ਵੜ ਕੇ ਇਸ ਨੂੰ ਠੀਕ ਕਰਨ ਦੇ ਸੁਪਨੇ ਵੇਖੇ ਹਨ ਤਾਂ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਗਲੇ 5-7 ਸਾਲਾਂ ਨਾਲੋਂ ਵਧੀਆ ਸਮਾਂ ਛਾਇਦ ਉਹਨਾਂ ਨੂੰ ਆਪਣੇ ਜੀਵਨ ਵਿੱਚ ਨਾਂ ਮਿਲੇ; ਘੱਟੋ-ਘੱਟ ਪਿਛਲੇ 4-5 ਦਹਾਕਿਆਂ ਚ’ ਤਾਂ ਅਜਿਹਾ ਮੌਕਾ ਨਹੀਂ ਆਇਆ। ਮੈਂ ਇਹ ਨਹੀਂ ਕਹਿੰਦਾ ਕਿ ਮਨਪ੍ਰੀਤ ਤੋਂ ਬਿਨਾਂ ਹੋਰ ਕਿਸੇ ਵਿੱਚ ਇਹ ਬਦਲਾਉ ਲਿਉਣ ਦੀ ਕਾਬਲਿਅਤ ਨਹੀਂ,