Man and Woman on Shore ਰੇਪ ਨੂੰ ਔਰਤਾਂ ਤੇ ਹੁੰਦੇ ਕੁੱਲ ਸ਼ੋਸ਼ਣ ਤੋਂ ਅੱਡ ਕਰਕੇ ਨਹੀਂ ਵੇਖਣਾ ਚਾਹੀਦਾ; ਨਹੀਂ ਤਾਂ ਇਹ ਬਹਿਸ ਕੇਵਲ ਆਦਮੀਆਂ ਅਤੇ ਔਰਤਾਂ ਦੇ ਚਰਿੱਤਰ ਬਾਰੇ ਹੀ ਹੋ ਨਿੱਬੜਦੀ ਹੈ (it becomes a discussion of morals that does not really lead anywhere); ਜਿਸ ਦਾ ਨਤੀਜਾ ਕੁੱਝ ਖਾਸ ਨਹੀਂ ਨਿੱਕਲਦਾ। ਸੱਚ ਇਹ ਹੈ ਕਿ ਮਜਬੂਰ ਔਰਤਾਂ ਦਾ ਸ਼ੋਸ਼ਣ ਸਾਡੇ ਸਮਾਜ ਵਿੱਚ ਆਦਮੀ ਅਤੇ ਔਰਤਾਂ ਦੋਵੇਂ ਹੀ ਕਰਦੇ ਹਨ। ਕੁੱਝ ਉਦਾਹਰਣਾਂ:

  1. ਨੂੰਹਾਂ ਨੂੰ ਕੇਵਲ ਘਰਵਾਲਾ ਅਤੇ ਸਹੁਰਾ ਹੀ ਨਹੀਂ ਸਾੜਦੇ; ਅਕਸਰ ਸੱਸਾਂ ਅਤੇ ਨੂੰਹਾਂ ਹੀ ਸਾੜਦੀਆਂ ਹਨ।
  2. ਕੁੜੀਆਂ ਨੂੰ ਸਕੂਲੋਂ ਹਟਉਣਾ ਇਕੱਲੇ ਪਿਓ ਦਾ ਹੀ ਫੈਸਲਾ ਨਹੀਂ ਹੁੰਦਾ।
  3. ਦੇਸ਼ ਦੇ ਸਾਰੇ ਚਕਲੇ ਬੰਦੇ ਨਹੀਂ ਚਲਉਂਦੇ।
  4. Dis-honor killing ਸਿਰਫ ਬੰਦੇ ਨਹੀਂ ਕਰਦੇ, ਔਰਤਾਂ ਵੀ ਬਰਾਬਰ ਭਾਗ ਲੈਂਦੀਆਂ ਹਨ (ਜਗੀਰ ਕੌਰ?)
  5. ਮਹਿਲਾ ਪੁਲਸ ਤਸ਼ੱਦਦ ਚ ਬੰਦਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ।
  6. ਜੇ ਭਾਰਤ ਰੇਪ ਕੇਸਾਂ ਵਿੱਚ ਚੌਥੇ ਨੰਬਰ ਤੇ ਹੈ ਤਾਂ ਝੂਠੇ ਰੇਪ ਕੇਸਾਂ ਚ ਵੀ ਕੋਈ ਬਹੁਤਾ ਪੱਛੜਿਆ ਨਹੀਂ ਹੈ।

ਔਰਤਾਂ ਦੇ ਖਿਲਾਫ਼ ਰੇਪ ਹੀ ਇੱਕ ਅਜਿਹਾ ਘਿਨੌਣਾ ਅਪਰਾਧ ਹੈ ਜੋ ਕੇਵਲ ਆਦਮੀ ਹੀ ਕਰ ਸਕਦਾ ਹੈ। ਇਸ ਲਈ ਅੱਜ-ਕੱਲ ਹਰ ਬਹਿਸ ਨੂੰ ਇਸ ਤਰਾਂ ਪੇਛ ਕੀਤਾ ਜਾ ਰਿਹਾ ਹੈ ਜਿਵੇਂ ਭਾਰਤ ਵਿੱਚ ਕੇਵਲ ਆਦਮੀਆਂ ਨੇ ਹੀ ਔਰਤਾਂ ਨੂੰ ਦਬਾ ਕੇ ਰੱਖਿਆ ਹੈ। ਔਰਤਾਂ ਦਬਾ ਚ ਜਰੂਰ ਹਨ, ਪਰ ਇਹ ਦਬਾ ਸਮਾਜਕ ਹੈ। ਔਰਤਾਂ ਅਤੇ ਆਦਮੀ ਉਸ ਸਮਾਜ ਦੇ ਬਰਾਬਰ ਦੇ ਹੱਕਦਾਰ ਹਨ। ਜਿਵੇਂ ਕਿ ਮੇਰੇ ਦੋਸਤ ਡਾ: ਭਾਨ ਨੇ ਇੱਕ ਬਹਿਸ ਵਿੱਚ ਕਿਹਾ ਕਿ ਬਲਾਤਕਾਰ ਦੇ ਦੋਸ਼ੀ ਲੀਡਰਾਂ ਨੂੰ ਵੋਟਾਂ ਕੇਵਲ ਮਰਦ ਹੀ ਨਹੀਂ ਪਉਂਦੇ ਔਰਤਾਂ ਵੀ ਪਉਂਦੀਆਂ ਹਨ।

ਸੱਚ ਇਹ ਹੈ ਕਿ ਵਾਹ ਲਗਦੀ ਔਰਤਾਂ ਵੀ ਰੇਪ ਕੇਸਾਂ ਨੂੰ ਰਫਾ-ਦਫਾ ਕਰਨ ਨੂੰ ਹੀ ਤਰਜੀਹ ਦਿੰਦੀਆਂ ਹਨ। ਜੇ ਪੀੜਤ ਕੁੜੀ ਸ਼ਿਕਾਇਤ ਕਰਨਾਂ ਵੀ ਚਾਹੇ ਤਾਂ ਘਰ ਦੀਆਂ ਹੀ ਔਰਤਾਂ ਅਤੇ ਮਰਦ ਉਸ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੇ ਹਨ। ਬਹੁਤੀਆਂ ਨਹੀਂ ਤਾਂ ਕਾਫੀ ਗਿਣਤੀ ਵਿੱਚ ਔਰਤਾਂ ਆਪਣੀ ਕੁੜੀ ਦੀ ਪਤ ਨਾਲੋਂ ਆਪਣੇ ਪਤੀ ਦੀ ਪੱਗ ਨੂੰ ਪਹਿਲ ਦਿੰਦੀਆਂ ਹਨ। ਰੌਲਾ ਆਮ ਤੌਰ ਤੇ ਉਦੋਂ ਹੀ ਪੈਂਦਾ ਹੈ ਜਦੋਂ ਗੱਲ ਸਮਾਜ ਵਿੱਚ ਲੀਕ ਹੋ ਜਾਵੇ। ਓਦੋਂ ਵੀ ਲੋਕਾਂ ਨੂੰ ਘਰ ਦੀ ਪਤ ਦਾ ਜਾਂ ਪਿੰਡ ਦੀ ਪਤ ਦਾ ਜਿਆਦਾ ਖਿਆਲ ਹੁੰਦਾ ਹੈ; ਪੀੜਤ ਕੁੜੀ ਦੇ ਜਿਸਮਾਨੀ ਜਾਂ ਮਾਨਸਕ ਦਰਦ ਦਾ ਨਹੀਂ।

ਇਸ ਲਈ ਔਰਤਾਂ ਦੇ ਸ਼ੋਸ਼ਣ ਤੇ ਲਗਾਮ ਲਉਣ ਲਈ ਸਖ਼ਤ ਕਨੂੰਨਾਂ ਤੋਂ ਵੱਧ ਪੜਾਈ-ਲਿਖਾਈ ਅਤੇ ਸਮਾਜਕ ਚੇਤਨਾ ਦੀ ਲੋੜ ਹੈ। ਅਤੇ ਇਹ ਸਿਖਲਾਈ ਸਮਾਜ ਦੇ ਹਰ ਵਰਗ ਲਈ ਇੱਕੋ ਜਿੰਨੀ ਜਰੂਰੀ ਹੈ। ਕਿਉਂਕਿ ਰੇਪ ਜਾਂ ਅਜਿਹੇ ਹੋਰ ਭਿਆਨਕ ਹਾਦਸਿਆਂ ਦਾ ਅਸਰ ਕੇਵਲ ਔਰਤਾਂ ਤੇ ਨਹੀਂ ਪੈਂਦਾ, ਇਹ ਸਮਾਜ ਦੇ ਹਰ ਵਰਗ ਨੂੰ ਚਿੰਝੋੜ ਕੇ ਰੱਖ ਦਿੰਦਾ ਹੈ। ਆਖਰ ਹਰ ਔਰਤ ਕਿਸੇ ਨਾਂ ਕਿਸੇ ਆਦਮੀ ਦੀ ਪਿਆਰੀ ਧੀ, ਭੈਣ, ਮਾਂ, ਪਤਨੀ ਜਾਂ ਦੋਸਤ ਵੀ ਹੈ ਅਤੇ ਪੀੜਤ ਕਿੜੀਆਂ ਦੀ ਸ਼ਰਮ ਅਤੇ ਦਰਦ ਵਿੱਚ ਅਸੀਂ ਪੂਰੀ ਤਰਾਂ ਇਕੱਠੇ ਹਾਂ।