Tags

,


ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।

ਜਦੋਂ ਮੈਂ ਦਿੱਲੀ ਪੜਨ ਲੱਗਿਆ ਤਾਂ ਘਰ ਦਿਆਂ ਨੇ ਨੇਫੇ ਦੇ ਅੰਦਰਲੇ ਪਾਸੇ ਜੇਬਾਂ ਵਾਲੀਆਂ ਪੈਂਟਾਂ ਸਵਾ ਕੇ ਦਿੱਤੀਆਂ। ਕਹਿੰਦੇ ਦਿੱਲੀ ਚ ਤਾਂ ਹੱਥ ਨੂੰ ਹੱਥ ਖਾਈ ਜਾਂਦਾ, ਕੋਈ ਤੇਰੇ ਪੈਸੇ ਕੱਢ ਲਊ। ਮੈਂ ਦਿੱਲੀ ਚ 5 ਸਾਲ ਰਿਹਾ ਹਾਂ ਇਸ ਲਈ ਕਹਿ ਰਿਹਾਂ। ਦਿੱਲੀ ਚ ਹਰ ਆਟੋ ਵਾਲਾ ਵਾਜਬ ਤੋਂ ਤਿੱਗਣਾ ਕਿਰਾਇਆ ਮੰਗਦੈ (ਅੱਜ ਵੀ); ਹਰ ਟਰੈਫਿਕ ਪੁਲਸ ਵਾਲਾ ਸ਼ਰੇਆਮ ਰਿਸ਼ਵਤ ਲੈਂਦੈ; ਹਰ ਸਰਕਾਰੀ ਦਫਤਰ ਚ ਕੰਮ ਕਰਉਣ ਲਈ ਸਤਿਕਾਰ ਸਹਿਤ ਪੈਸੇ ਦੇਣੇ ਪੈਂਦੇ ਨੇ (ਮੈਂ ਆਵਦਾ ਪਾਸਪੋਰਟ Renew ਕਰਵਾਇਆ ਸੀ, ਪੁੱਛੋ ਨਾਂ)।

ਪਰ ਜਦੋਂ ਇਹਨਾਂ ਭਰਿਸ਼ਟ ਦਿੱਲੀ ਵਾਲਿਆਂ ਨੂੰ, ਇਹਨਾਂ ਜੇਭ-ਕਤਰਿਆਂ, ਇਹਨਾਂ ਬੇਈਮਾਨ ਆਟੋ ਡਰਾਈਵਰਾਂ, ਇਹਨਾਂ ਪੁਲਸੀਆਂ, ਸਰਕਾਰੀ ਕਰਮਚਾਰੀਆਂ ਨੂੰ AAP ਨੇ ਅਵਜਾ ਮਾਰੀ ਤਾਂ ਇਹਨਾਂ ਦਾ ਕੀ ਜਵਾਬ ਆਇਆ? ਕਾਂਗਰਸ 8 ਅਤੇ AAP 28! BJP ਦਾ ਵੋਟ ਬੈਂਕ ਵੀ 2% ਘਟਿਆ। ਇਹ ਸਾਫ ਹੈ ਕਿ AAP ਨੂੰ Congress ਦੀ liberal ਵੋਟ ਪਈ ਅਤੇ ਮੋਦੀ ਦਾ brainwash ਕੀਤਾ BJP ਟੋਲਾ ਕੋਈ ਬਹੁਤਾ ਨਾਂ ਹਿੱਲਿਆ।

ਇਹ ਹੁੰਦੈ ਨਤੀਜਾ ਜਦੋਂ ਸਮੇਂ ਅਤੇ ਸਰਕਾਰਾਂ ਦੀ ਮਾਰ ਨਾਲ ਅਪਰਾਧੀ ਬਣੇ ਆਮ ਆਦਮੀ ਨੂੰ ਉਮੀਦ ਦੀ ਕਿਰਨ ਦਿਸਦੀ ਹੈ। ਇਹ ਹੀ ਹੋਵੇਗਾ ਨਤੀਜਾ ਜਦੋਂ ਆਪਣੀਆਂ ਹੀ ਨਜਰਾਂ ਚ ਨਿੱਮੋਂਝਾਣੇ ਹੋਏ ਪੰਜਾਬੀਆਂ ਨੂੰ ਕਿਸੇ ਨੇ ਦਿਲ ਤੋਂ ਅਵਾਜ ਮਾਰੀ। ਉਹ ਪੰਜਾਬੀ ਜੋ ਆਪਣੇ ਹੀ ਗੁਰੂਆਂ ਪੀਰਾਂ ਮੁਹਰੇ ਸ਼ਰਮਸਾਰ ਖੜੇ ਭੁੱਲਾਂ ਬਖਸ਼ਓਦੇ ਨੇ ਆਪਣੀ ਅਣਖ ਨਾਲ ਕੀਤੇ ਸਮਝੌਤਿਆਂ ਦੀਆਂ। ਜਿਹੜੇ ਨਿਧੜਕ ਬਿਜਲੀ ਦਿਆਂ ਚੋਰੀਆਂ ਕਰਦੇ ਨੇ; ਬੇਕਿਰਕ ਹੋਏ ਆਪਣੇ ਤੋਂ ਮਾੜੇ ਦਾ ਢਿੱਡ ਕੱਟ ਕੇ ਆਪਣੇ ਬੋਟਾਂ ਦੇ ਢਿੱਡ ਭਰਦੇ ਨੇ; ਤਕੜੇ ਨੂੰ ਵੇਖ ਕੇ ਆਪਣੇ ਕਰਮਾਂ ਨੂੰ ਕੋਸਦੇ ਨੇ। ਉਹ ਪੰਜਾਬੀ ਜੋ ਆਪਣੀ ਹੀ ਧੀ ਦੀ ਇਜ਼ਤ ਬਚਉਂਦੇ ਕਿਸੇ ਰਾਜਸੀ ਸ਼ਹਿ ਤੇ ਚੱਲੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਜਿੰਨਾਂ ਦੀਆਂ ਕੁੜੀਆਂ ਨੂੰ ਕੋਈ ਸਰਕਾਰੀ ਗੁੰਡਾ ਸ਼ਰੇਆਮ ਅਗਵਾਹ ਕਰ ਸਕਦਾ ਹੈ। ਜੋ ਜਾਣਦੇ ਨੇ ਕਿ ਉਹਨਾਂ ਦੀਆਂ ਆਪਣੀਆਂ ਪਤਾਂ ਅਖਬਾਰਾਂ ਦੀਆਂ ਸੁਰਖੀਆਂ ਚ ਜਲੀਲ ਹੋਏ ਟੱਬਰਾਂ ਦੀ ਆਬਰੂ ਤੋਂ ਜਿਆਦਾ ਮਹਿਫੂਜ਼ ਨਹੀਂ। ਇਹ ਪੰਜਾਬੀ ਫੇਰ ਵੀ ਬੇਸ਼ਰਮ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਨੇ, ਉਹਨਾਂ ਨੂੰ ਵੋਟਾਂ ਪਉਂਦੇ ਨੇ, ਉਹਨਾਂ ਨੂੰ ਆਪਣੇ ਭਾਗ ਸਮਝ ਬੈਠਦੇ ਨੇ। ਓਸੇ ਤਰਾਂ ਜਿਵੇਂ ਦਿੱਲੀ ਦੇ ਭਰਿਸ਼ਟੀ, ਲਾਲਚੀ ਅਤੇ ਜੇਭ-ਕਤਰੇ ਹੁਣ ਤੱਕ ਕਰਦੇ ਰਹੇ ਨੇ।

ਇਸ ਲਈ ਪੰਜਾਬੀਓ ਵਗਾਹ ਮਾਰੋ ਇਹ ਉਦਾਸੀਨਤਾ ਜੋ ਤੁਹਾਨੂੰ “ਇਹ ਜਨਮ ਤਾਂ ਭੰਗ ਦੇ ਭਾਣੇ ਗਿਆ” ਦਾ ਭੁਲੁਖਾ ਪਉਂਦੀ ਹੈ। ਇਹ ਤੁਹਾਡੀ ਭੁੱਲ ਹੈ। ਤੁਹਾਡੀ ਮੁਕਤੀ ਦਾ ਰਾਹ ਦਿੱਲੀ ਵਿੱਚ AAP ਦੀ ਚਕਾਚੌਂਧ ਕਰ ਦੇਣ ਵਾਲੀ ਜਿੱਤ ਨਾਲੋਂ ਵੱਖਰਾ ਹੋ ਸਕਦੈ। ਤੁਹਡੀ ਮੁਕਤੀ ਦਾ ਸੂਤਰਧਾਰ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੋ ਸਕਦੈ। ਪਰ ਇਸ ਮੁਕਤੀ ਦਾ ਸਾਧਣ ਤੁਸੀਂ ਆਪ ਬਣਨਾਂ ਹੈ। ਇਹ ਨਾਂ ਭੁੱਲਿਓ ਕਿ ਕੇਜਰੀਵਾਲ ਦੇ ਸੁਪਨੇ ਤੇ ਜਿੱਤ ਦੀ ਮੋਹਰ ਉਨਾਂ ਹੱਥਾਂ ਨੇ ਵੀ ਲਾਈ ਹੈ ਜੋ ਕਿਸੇ ਨਾਂ ਕਿਸੇ ਰੂਪ ਚ ਮਜਬੂਰੀ ਵੱਸ ਭੋਲੇ-ਭਾਲਿਆਂ ਦੀਆਂ ਜੇਭਾ ਕਟਦੇ ਰਹੇ ਹਨ।

ਇਸ ਲਈ ਕਹਿਨਾਂ ਪੰਜਾਬ ਚ ਬਦਲਾਅ ਐਨਾਂ ਔਖਾ ਨਹੀਂ ਹੈ। ਤੁਹਾਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੇ ਬੁਲਾਰੇ ਆਪਣੀਆਂ ਮਿੱਠੀਆਂ ਜੁਬਾਨਾਂ ਨਾਲ ਲੁਭਉਣਗੇ; ਮੈਨੂੰ idealist ਕਹਿਣਗੇ। ਪਰ ਤੁਸੀਂ ਰਸ਼ਵਤਾਂ ਦੇ ਪੈਸਿਆਂ ਤੇ ਪਲਦੀਆਂ ਇਹਨਾਂ ਤਿੱਖੀਆਂ ਜੀਭਾਂ ਦੀ ਧਾਰ ਹੇਠਾਂ ਨਾਂ ਆਇਓ। ਇਹ ਮੇਰੀ ਸੋਚ ਦੇ ਸਹੀ ਜਾਂ ਗਲਤ ਹੋਣ ਦਾ ਨਹੀਂ, ਤੁਹਾਡੇ ਧੀਆਂ-ਪੁੱਤਾਂ ਦੇ ਸੁਪਨੇ ਪਰਵਾਨ ਚੜਨ ਦਾ ਸਵਾਲ ਹੈ।